Wednesday, November 25, 2009
ਯੋਗੀ ਜੀ ਦਾ ਵਸੀਅਤਨਾਮਾ
"ਜੋ ਮੇਰੇ ਮਨ ਵਿਚ ਜੋ ਹੈ, ਅੱਜ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ
ਚਾਹਾਂਗਾ । ਸਿਖ ਧਰਮ ਇਸ ਦੇ ਪਿਤਾ ਦਾ ਹੈ, ਗੁਰੂ ਗੋਬਿੰਦ ਸਿੰਘ
ਦਾ । ਪਹਿਲਾਂ ਉਹ ਗੋਬਿੰਦ ਰਾਇ ਸਨ, ਬਾਅਦ ਵਿਚ ਉਨ੍ਹਾਂ ਨੂੰ
ਗੋਬਿੰਦ ਸਿੰਘ ਕਰ ਦਿੱਤਾ ਗਿਆ । ਇਹ ਕਰਾਮਾਤ ਹੈ । ਉਸ ਰੱਬੀ
ਇਨਸਾਨ ਨੇ ਚਾਰ ਸਾਹਿਬਜ਼ਾਦੇ ਪੈਦਾ ਕੀਤੇ-ਬਾਬਾ ਅਜੀਤ ਸਿੰਘ,
ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ
ਸਿੰਘ, ਜਿਨਾਂ ਜ਼ਿੰਦਗੀ ਦਾ ਸਾਹਮਣਾ ਕੀਤਾ ਅਤੇ ਮੌਤ ਦੀ ਲਾੜੀ
ਨਾਲ ਵਿਆਹ ਰਚਾਇਆ । ਬਿਨਾਂ ਕਿਸੇ ਭੈਅ ਦੇ । ਬਿਨਾਂ ਗੁਸੇ ਅਤੇ
ਬਦਲੇ ਦੀ ਭਾਵਨਾ ਦੇ । ਫਰਜ਼ ਦੀ ਖੂਬਸੂਰਤੀ ਨੂੰ ਉਨ੍ਹਾਂ ਸਿਖਰ ਤੇ
ਪਹੁੰਚਾ ਦਿੱਤਾ । ਸੋ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਜੋ ਕੁਝ
ਵੀ ਵਾਪਰ ਰਿਹਾ ਹੈ, ਇਹ ਸਭ ਗੁਰੂ ਦੀ ਮਰਜ਼ੀ ਹੈ । ਇਹ ਸਭ
ਕਾਸੇ ਦਾ ਪਿਤਾ, ਆਗੂ, ਮਾਲਕ ਅਤੇ ਗਾਈਡ ਗੁਰੂ ਗੋਬਿੰਦ ਸਿੰਘ
ਹੈ । ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਹੈ ਅਤੇ ਦੇਹ ਖਾਲਸਾ ਹੈ ।ਇਹ
ਸਿਸਟਮ ਗੁਰੂ ਵਲੋਂ ਬਣਾਇਆ ਗਿਆ ਅਤੇ ਖਾਲਸਾ ਇਸ ਤੇ
ਅਮਲ ਕਰ ਇਹਾ ਹੈ । ਇਸ ਕਰਕੇ ਕੋਈ ਭੈਅ ਨਾ ਰੱਖੋ, ਕਿਉਂਕਿ
ਮੈਨੂੰ ਕੋਈ ਭੈਅ ਨਹੀਂ ਹੈ । ਮਨ ਵਿਚ ਕੋਈ ਗੰਢ ਵੀ ਨਾ ਬਣਾਓ,
ਕਿਉਂਕਿ ਮੇਰੇ ਵੀ ਮਨ ਵਿਚ ਕੋਈ ਗੰਢ ਨਹੀਂ ਹੈ । ਲਹਿਰ ਵਗ
ਰਹੀ ਹੈ ਅਤੇ ਸਮੁੰਦਰ ਸਾਡਾ ਸਵਾਗਤ ਕਰ ਰਿਹਾ ਹੈ ।"
ਯੋਗੀ ਜੀ ਦੀ ਪ੍ਰਸ਼ਾਸਕੀ ਸੂਝ ਬੜੀ ਵਿਲੱਖਣ ਹੈ । ਪਛੱਮੀ ਗੋਲਾਰਧ ਵਿਚ ਉਨ੍ਹਾਂ ਦੇ ਸਾਰੇ ਸਹਿਯੋਗੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਕੰਮ ਕਰਦੇ ਹਨ । ਮੈਂ ਸ਼ਰੀਰਕ, ਮਾਨਸਿਕ, ਰੂਹਾਨੀ ਅਤੇ ਆਰਥਿਕ ਤੌਰ ਤੇ ਐਨੀ ਅਨੁਸ਼ਾਸ਼ਨਬੱਧ ਸੰਸਥਾ ਕਦੇ ਨਹੀਂ ਦੇਖੀ । ਮੈਂ ਹਾਲੇ ਤੱਕ ਉਨ੍ਹਾਂ ਦੇ ਗਰੁਪ ਵਿਚ ਕੋਈ ਅਜਿਹਾ ਵਿਦਿਆਰਥੀ ਵੀ ਨਹੀਂ ਦੇਖਿਆ, ਜਿਹੜਾ ਦਾਨ ਦੇ ਜਾਂ ਲੋਕਾਂ ਦੁਆਰਾ ਦਿੱਤੇ ਪੈਸੇ ਦੇ ਸਿਰ ਤੇ ਗੁਜ਼ਾਰਾ ਕਰ ਰਿਹਾ ਹੋਵੇ । ਉਹ ਸਾਰਿਆਂ ਨੂੰ ਹੀ ਆਤਮ ਨਿਰਭਰਤਾ ਦਾ ਪਾਠ ਪੜ੍ਹਾਉਂਦੇ ਹਨ । ਅੱਜ ਕੱਲ੍ਹ ਦੇ ਆਧੁਨਿਕ ਯੁੱਗ ਵਿਚ ਕਿਸੇ ਦੂਜੇ ਤੇ ਨਿਰਭਰ ਹੋਏ ਬਗੈਰ ਆਤਮ ਨਿਰਭਰਤਾ ਨਾਲ ਜਿਊਣਾ ਅਸਾਨ ਕਾਰਜ ਨਹੀਂ ਹੈ । ਯੋਗੀ ਜੀ ਆਪਣੀਆਂ ਸਿੱਖਿਆਵਾਂ ਰਾਂਹੀਂ ਇਸੇ ਗੱਲ ਤੇ ਜ਼ੋਰ ਦਿੰਦੇ ਰਹੇ ਕਿ ਅਜ਼ਾਦੀ ਨਾਲ ਰਹੋ, ਆਪਣੇ ਕਿਰਦਾਰ ਦੀ ਅਖੰਡਤਾ ਕਾਇਮ ਰੱਖੋ, ਦੂਸਰਿਆਂ ਨੂੰ ਪਿਆਰ ਕਰੋ, ਦੂਸਰਿਆਂ ਨਾਲ ਰਹਿਣਾ ਸਿਖੋ ਅਤੇ ਦੂਸਰਿਆਂ ਦੀ ਸੇਵਾ ਕਰਨਾ ਸਿਖੋ । ਸੱਚਮੁਚ ਹੀ ਉਹ ਵੰਡ ਖਾਓ ਦੇ ਸਿਧਾਂਤ ਦੇ ਅਧਿਆਪਕ ਹਨ ।
ਸਵਾਮੀ ਰਾਮਮੂਰਤੀ ਐਸ ਮਿਸ਼ਰਾ, ਸੈਨ ਫਰਾਂਸਿਸਕੋ
ਅਮਰੀਕਾ ਅਤੇ ਬਾਕੀ ਪੱਛਮੀ ਸੰਸਾਰ ਵਿਚ ਯੋਗੀ ਜੀ ਵਲੋਂ 36-37 ਸਾਲ ਤੱਕ ਕੀਤੇ ਅਣਥੱਕ ਕਾਰਜਾਂ 'ਚੋਂ ਅਨੇਕਾਂ ਧਾਰਮਿਕ ਅਤੇ ਆਰਥਿਕ ਸੰਸਥਾਵਾਂ ਹੋਂਦ ਵਿਚ ਆਈਆਂ । ਯੋਗੀ ਜੀ ਦੀ ਵਿਦਾਇਗੀ ਤੋਂ ਬਾਅਦ ਉਨ੍ਹਾਂ ਦੁਆਰਾ ਖੜੀਆਂ ਕੀਤੀਆਂ ਗਈਆਂ ਇਹ ਸੰਸਥਾਵਾਂ ਹੀ ਉਨ੍ਹਾਂ ਦੀ ਵਿਰਾਸਤ ਹਨ । ਇਹ ਹੀ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਗਈ ਲਹਿਰ ਦੀਆਂ ਵਾਹਨ ਹਨ । ਯੋਗੀ ਜੀ ਜਿਸ ਵੇਲੇ ਅਮਰੀਕਾ ਪਹੁੰਚੇ ਸਨ, ਉਸ ਵੇਲੇ ਉਹ ਆਪਣੀ ਉਮਰ ਦੇ ਚਾਲੀਵਿਆਂ 'ਚ ਦਾਖਲ ਹੋਣ ਵਾਲੇ ਸਨ । ਲਹਿਰ ਦੀ ਸ਼ੁਰੂਆਤ ਬਿਲਕੁਲ ਹੀ ਗੁੰਮਨਾਮ ਅਤੇ ਸਾਦੇ ਤਰੀਕੇ ਨਾਲ ਹੋਈ । ਪਰ ਜਿਉਂ-ਜਿਉਂ ਯੋਗੀ ਜੀ ਦੇ ਪ੍ਰਭਾਵ ਦਾ ਘੇਰਾ ਵਧਦਾ ਗਿਆ, ਤਿਉਂ-ਤਿਉਂ ਕਈ ਪ੍ਰਕਾਰ ਦੀਆਂ ਸੰਸਥਾਵਾਂ ਉਸਰਦੀਆਂ ਗਈਆਂ । ਅੱਜ ਯੋਗੀ ਜੀ ਦੁਆਰਾ ਸਥਾਪਿਤ ਕੀਤੀ ਗਈ 3 ਐਚ ਓ ਫਾਊਂਡੇਸ਼ਨ ਯੂਨਾਈਟੇਡ ਨੇਸ਼ਨਜ਼ ਵਲੋਂ ਇਕ ਐਨ ਜੀ ਓ ਵਜੋਂ ਮਾਨਤਾ ਪ੍ਰਾਪਤ ਸੰਸਥਾ ਹੈ । ਇਸ ਦੇ ਕਈ ਯੂਰਪੀ, ਉਤਰੀ ਅਤੇ ਲਾਤੀਨੀ ਅਮਰੀਕਾ ਮੁਲਕਾਂ ਵਿਚ ਸੈਂਟਰ ਹਨ । ਇਸੇ ਤਰ੍ਹਾਂ ਯੋਗੀ ਜੀ ਵਲੋਂ ਦਿੱਤੇ ਗਏ ਬਦਲਵੇਂ ਅਰਥਚਾਰੇ ਦੇ ਸੰਕਲਪ ਨੂੰ ਮੂਰਤੀਮਾਨ ਕਰਨ ਲਈ ਦਰਜਨ ਤੋਂ ਵੱਧ ਵੱਡੀਆਂ ਕਾਰਪੋਰੇਸ਼ਨਾਂ ਹਨ, ਜਿਨ੍ਹਾਂ ਦੇ ਕਾਰੋਬਾਰ ਕਈ ਮੁਲਕਾਂ ਵਿਚ ਫੈਲੇ ਹੋਏ ਹਨ । ਇਨ੍ਹਾਂ ਸੰਸਥਾਵਾਂ ਅਤੇ ਕਾਰਪੋਰੇਸ਼ਨਾਂ ਬਾਰੇ ਸੰਖੇਪ ਜਾਣਕਕਾਰੀ ਯੋਗੀ ਜੀ ਦੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਸਮਝਣ ਵਿਚ ਮਦਦ ਕਰ ਸਕਦੀ ਹੈ । ਇਨ੍ਹਾਂ ਸੰਸਥਾਵਾਂ ਨੂੰ ਧਾਰਮਿਕ, ਸਮਾਜਿਕ ਅਤੇ ਆਰਥਿਕ ਸੰਸਥਾਵਾਂ ਦੇ ਵਰਗਾਂ ਵਿਚ ਵੰਡਣਾ ਵੀ ਉਚਿਤ ਨਹੀਂ ਹੋਵੇਗਾ, ਕਿਉਂਕਿ ਇਹ ਸਾਰੀਆਂ ਸੰਸਥਾਵਾਂ ਹੀ ਵਾਸਤਵ ਵਿਚ ਕੁਝ ਰੂਹਾਨੀ ਮੂੱਲਾਂ ਦੇ ਵਿਕਾਸ ਲਈ ਕੰਮ ਕਰ ਰਹੀਆਂ ਹਨ । ਨਿਰੀਪੁਰੀਆਂ ਬਿਜ਼ਨਿਸ ਸੰਸਥਾਵਾਂ ਨਹੀਂ ਹਨ ।
3 ਐਚ ਓ ਫਾਊਂਡੇਸ਼ਨ
3 ਐਚ ਓ ਦਾ ਪੂਰਾ ਨਾਂ ਹੈ, ਹੈਲਦੀ, ਹੈਪੀ, ਹੋਲੀ । ਸ਼ੁਰੂ ਦੇ ਦਿਨਾਂ ਵਿਚ ਇਹ ਯੋਗੀ ਜੀ ਦਾ ਨਾਅਰਾ ਸੀ ਤੇ ਇਹੀ ਉਨ੍ਹਾਂ ਦੀ ਲਹਿਰ ਦਾ ਨਾਂ ਸੀ । ਸੱਤਰਵਿਆਂ ਦੇ ਸ਼ੁਰੂ ਵਿਚ ਨਸ਼ਿਆਂ 'ਚ ਗਲਤਾਨ ਅਮਰੀਕੀ ਯੂਥ ਨੂੰ ਜਦ ਯੋਗੀ ਜੀ ਨੇ ਸੰਬੋਧਨ ਕੀਤਾ ਕਿ ਅਰੋਗਤਾ, ਅਨੰਦ ਤੇ ਰੂਹਾਨੀਅਤ ਤੁਹਾਡਾ ਜਨਮ ਸਿੱਧ ਅਧਿਕਾਰ ਹੈ ਤਾਂ ਇਸ ਨੇ ਅਮਰੀਕੀ ਯੁਵਕਾਂ ਅੰਦਰ ਇਕ ਨਵੀਂ ਝੁਣਝੁਣੀ ਪੈਦਾ ਕੀਤੀ । ਇਸ ਨਾਅਰੇ ਤੋਂ ਪ੍ਰਭਾਵਿਤ ਯੂਥ ਯੋਗੀ ਜੀ ਵੱਲ ਖਿੱਚਿਆ ਗਿਆ । ਉਸ ਸਮੇਂ 3 ਐਚ ਓ ਨਵੀਂ ਜੀਵਨ ਜਾਚ ਦਾ ਨਾਂ ਬਣ ਗਿਆ । ਵੈਸਟ ਹੌਲੀਵੁਡ ਦੇ ਇਕ ਫਰਨੀਚਰ ਸਟੋਰ 'ਚੋਂ ਸ਼ੁਰੂ ਹੋਈ ਇਹ ਜੀਵਨ ਲਹਿਰ ਹੌਲੀ-ਹੌਲੀ ਪੂਰੇ ਕੈਲੀਫੋਰਨੀਆਂ 'ਚ ਫੈਲ ਗਈ ਅਤੇ ਜੁਲਾਈ 1969 ਵਿਚ 3 ਐਚ ਓ ਫਾਊਂਡੇਸ਼ਨ ਨੂੰ ਕੈਲੀਫੋਰਨੀਆ ਵਿਚ ਇਕ ਸਮਾਜ ਸੇਵੀ ਫਾਊਂਡੇਸ਼ਨ ਵਜੋਂ ਰਜਿਸਟਰਡ ਕਰਵਾਇਆ ਗਿਆ । ਇਸ ਫਾਊਂਡੇਸ਼ਨ ਦਾ ਮਕਸਦ ਕੁੰਡਲਨੀ ਯੋਗ, ਸਾਧਨਾ ਅਤੇ ਹਿਊਮਨੌਲਜੀ ਦੀ ਸਾਇੰਸ ਦੁਆਰਾ ਮਨੁੱਖੀ ਜੀਵਨ ਵਿਚ ਸਰੀਰਕ ਅਤੇ ਆਤਮਿਕ ਸ਼ੁਧੀ ਪੈਦਾ ਕਰਨਾ ਸੀ । ਇਸ ਫਾਊਂਡੇਸ਼ਨ ਦੀਆਂ ਸਰਗਰਮੀਆਂ 35 ਪਛੱਮੀ ਮੁਲਕਾਂ ਵਿਚ ਫੈਲ ਗਈਆਂ ਤੇ ਇਸ ਦੇ 300 ਦੇ ਕਰੀਬ ਕੇਂਦਰ ਸਥਾਪਤ ਹੋ ਗਏ । 1994 ਵਿਚ 3 ਐਚ ਓ ਨੂੰ ਯੂਨਾਈਟਡ ਨੇਸ਼ਨਜ਼ ਵਲੋਂ ਇਕ ਐਨ ਜੀ ਓ ਵਜੋਂ ਮਾਨਤਾ ਦੇ ਦਿੱਤੀ ਗਈ । ਯੂ ਐਨ ਓ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਵਿਚ 3 ਐਚ ਓ ਔਰਤਾਂ ਦੇ ਮੁੱਦਿਆਂ, ਮਨੁੱਖੀ ਅਧਿਕਾਰਾਂ ਅਤੇ ਮੈਡੀਸਨ ਦੇ ਬਦਲਵੇ ਸਿਸਟਮਾਂ 'ਚ ਸਿੱਖਿਆ ਵਰਗੇ ਪਹਿਲੂਆਂ ਦੀ ਨੁਮਾਇੰਦਗੀ ਕਰਦੀ ਹੈ । ਇਸ ਲਹਿਰ ਦੇ ਮੁਢਲੇ ਸਾਲਾਂ 'ਚ, ਜਾਂ ਕਹਿ ਸਕਦੇ ਹਾਂ ਕਿ ਸੱਤਰਵਿਆਂ ਅਤੇ ਅੱਸੀਵਿਆਂ ਦੇ ਪੂਰੇ ਦੋ ਦਹਾਕਿਆਂ ਦੌਰਾਨ ਯੋਗੀ ਜੀ ਨੂੰ ਬੇਅੰਤ ਸਫਰ ਕਰਨਾ ਪਿਆ । ਉਦੋਂ ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਆਪਣੇ ਦਿਨ ਦਾ ਜ਼ਿਆਦਾ ਸਮਾਂ ਹਵਾਈ ਜਹਾਜ਼ 'ਚ ਬਿਤਾਉਂਦੇ ਸਨ । ਇਸ ਅਣਥੱਕ ਕਾਰਜ ਨੇ ਹੀ ਬਾਅਦ 'ਚ ਜਾ ਕੇ ਉਨ੍ਹਾਂ ਦੀ ਸਿਹਤ 'ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ । 3 ਐਚ ਓ ਵਲੋਂ ਆਪਣੇ ਆਰੰਭ ਤੋਂ ਹੀ ਇਕ ਮੈਗਜ਼ਨਿ ਬੀਡਜ਼ ਔਫ ਟਰੁੱਥ ਪ੍ਰਕਾਸ਼ਤ ਕੀਤਾ ਜਾਂਦਾ ਰਿਹਾ ਹੈ । ਮੁਢ ਵਿਚ ਇਹ ਬੜੇ ਹੀ ਛੋਟੇ ਪੱਧਰ ਤੇ ਤਿਆਰ ਕੀਤਾ ਜਾਂਦਾ ਸੀ ਅਤੇ ਬੜੇ ਹੀ ਗੈਰ ਪੇਸ਼ਾਵਾਰਾਨਾ ਤਰੀਕੇ ਨਾਲ ਛਾਪਿਆ ਜਾਂਦਾ ਸੀ । ਪਰ ਜਿਉਂ ਜਿਉਂ 3 ਐਚ ਓ ਫੈਲਦੀ ਗਈ ਤਾਂ ਬੀਡਜ਼ ਔਫ ਟਰੁੱਥ ਵੀ ਫੈਲਦਾ ਗਿਆ । ਇਹ 3 ਐਚ ਓ ਦੇ ਸੈਂਕੜੇ ਕੇਂਦਰਾਂ ਵਿਚਕਾਰ ਇਕ ਸੰਪਰਕ ਦਾ ਕੰਮ ਕਰਦਾ ਸੀ । ਇਸ ਵਿਚ ਕੁੰਡਲਨੀ ਯੋਗਾ, ਵੈਜੀਟੇਰੀਅਨ ਖਾਣਿਆਂ, ਸਿੱਖ ਇਤਿਹਾਸ ਅਤੇ ਯੋਗਾ ਵਿਦਿਆਰਥੀਆਂ ਦੇ ਅਨੁਭਵ ਆਦਿ ਛਾਪੇ ਜਾਂਦੇ ਸਨ । ਕੁਝ ਅਰਸਾ ਪਹਿਲਾਂ ਇਸ ਦਾ ਪ੍ਰਕਾਸ਼ਨ ਬੰਦ ਕਰ ਦਿੱਤਾ ਗਿਆ, ਕਿਉਂਕਿ ਇਸ ਦੀ ਥਾਂ ਨਵੇਂ ਪ੍ਰਕਾਸ਼ਨ ਆ ਗਏ ।
ਇੰਟਰਨੈਸ਼ਨਲ ਕੁੰਡਲਨੀ ਯੋਗਾ ਟੀਚਰਜ਼ ਐਸੋਸੀੲੇਸ਼ਨ
ਯੋਗੀ ਜੀ ਆਪਣੇ ਪੱਛਮੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਕਸਰ ਕਹਿੰਦੇ ਸਨ, ਮੈਂ ਇਥੇ ਚੇਲੇ ਬਣਾਉਣ ਨਹੀਂ ਆਇਆ, ਬਲਕਿ ਟੀਚਰ ਪੈਦਾ ਕਰਨ ਆਇਆ ਹਾਂ । ਉਹ ਉਨ੍ਹਾਂ ਅੰਦਰ ਗਿਆਨ ਅਤੇ ਜੀਵਨ ਦੀ ਨਵੀਂ ਚਿਣਗ ਪੈਦਾ ਕਰਨੀ ਚਾਹੁੰਦੇ ਸਨ । ਸ਼ੁਰੂ 'ਚ ਉਨ੍ਹਾਂ ਦੀ ਸੰਗਤ ਤੇ ਛੁਹ ਨਾਲ ਹੀ ਵਿਦਿਆਰਥੀ ਕੁੰਡਲਨੀ ਦੇ ਟੀਚਰ ਬਣ ਜਾਂਦੇ ਸਨ । ਪਰ ਬਾਅਦ ਵਿਚ ਜਦੋਂ 3 ਐਚ ਓ ਦਾ ਘੇਰਾ ਵਧ ਗਿਆ ਤਾਂ ਕੁੰਡਲਨੀ ਯੋਗਾ ਟੀਚਰ ਟਰੇਨਿੰਗ ਪ੍ਰੋਗਰਾਮਾਂ ਨੂੰ ਇਕ ਬਕਾਇਦਾ ਢਾਂਚਾ ਦਿੱਤਾ ਗਿਆ । 1994 ਵਿਚ 3 ਐਚ ਓ ਦੀ 25ਵੀਂ ਵਰ੍ਹੇਗੰਢ ਤੇ ਇਨਟਰਨੈਸ਼ਨਲ ਕੁੰਡਲਨੀ ਯੋਗਾ ਟੀਚਰਜ਼ ਐਸੋਸੀਏਸ਼ਨ ਸਥਾਪਤ ਕੀਤੀ ਗਈ । ਜੂਨ 1994 'ਚ ਨਿਊ ਮੈਕਸੀਕੋ ਦੇ ਸੈਂਟਾ ਫੇ ਸ਼ਹਿਰ ਵਿਚ ਪਹਿਲੀ ਟੀਚਰਜ਼ ਕਾਨਫੰਰਸ ਹੋਈ, ਜਿਸ ਵਿਚ ਦੁਨੀਆ ਦੇ ਵੱਖ ਵੱਖ ਹਿੱਸਿਆਂ 'ਚੋਂ 71 ਕੁੰਡਲਨੀ ਯੋਗਾ ਟੀਚਰਜ਼ ਸ਼ਾਮਲ ਹੋਏ । ਇਸ ਤੋਂ ਬਾਅਦ ਕੁੰਡਲਨੀ ਯੋਗਾ ਟੀਚਰਜ਼ ਦੀ ਟਰੇਨਿੰਗ ਦਾ ਇਕ ਵਿਧੀਵਤ ਸਿਸਟਮ ਵਿਕਸਤ ਕੀਤਾ ਗਿਆ ਅਤੇ ਕੁੰਡਲਨੀ ਰਿਸਰਚ ਇੰਸਟੀਚਿਊਟ ਦੀ ਤਰਫੋਂ਼ ਸਰਟੀਫੀਕੇਸ਼ਨ ਦਾ ਇਕ 3 ਸਤਰੀ ਢਾਂਚਾ ਤਿਆਰ ਕੀਤਾ ਗਿਆ । ਯੋਗੀ ਜੀ ਨੇ ਉਸ ਵੇਲੇ ਕਿਹਾ ਸੀ ਕਿ ਉਹ ਸਮਾਂ ਹੁਣ ਲੱਦ ਗਿਆ ਹੈ ਕਿ ਫਲਾਂ ਜਗ੍ਹਾ ਜਾਓ ਤੇ ਜਾ ਕੇ ਯੋਗਾ ਪੜ੍ਹਾਓ । ਸਾਨੂੰ ਇਕ ਬਾਕਾਇਦਾ ਕੋਰਸ ਤਿਆਰ ਕਰਨਾ ਪਵੇਗਾ । ਸਾਨੂੰ ਅਜਿਹੇ ਤਰੀਕੇ ਨਾਲ ਅਤੇ ਅਜਿਹੇ ਟੀਚਰਜ਼ ਪੈਦਾ ਕਰਨੇ ਹੋਣਗੇ, ਜਿਹੜੇ ਕਾਨੂਨ ਸਾਹਮਣੇ ਵੀ ਆਪਣੀ ਯੋਗਤਾ ਅਤੇ ਸਮਰੱਥਾ ਸਿੱਧ ਕਰ ਸਕਦੇ ਹੋਣ । ਇਸ ਕਰਕੇ ਯੋਗੀ ਜੀ ਦੇ ਇਸ ਆਦੇਸ਼ ਤੋਂ ਬਾਅਦ ਕੁੰਡਲਨੀ ਯੋਗਾ ਟੀਚਰਜ਼ ਟ੍ਰੇਨਿੰਗ ਨੇ ਇਕ ਸੰਸਥਾਈ ਰੂਪ ਗ੍ਰਹਿਣ ਕਰ ਲਿਆ । 1999 ਤੋਂ ਬਾਅਦ ਹੋਰ ਕਈ ਮੁਲਕਾਂ 'ਚ ਵੀ ਕੁੰਡਲਨੀ ਯੋਗਾ ਟੀਚਰਜ਼ ਟ੍ਰੇਨਿੰਗ ਦਾ ਸਿਸਟਮ ਵਿਕਸਤ ਕਰ ਲਿਆ ਗਿਆ । ਇਸੇ ਦੌਰਾਨ ਮਾਸਟਰਜ਼ ਟਚ ਨਾਂ ਦੇ ਕੋਰਸਾਂ ਵਿਚ ਯੋਗੀ ਜੀ ਵਲੋਂ ਨਿੱਜੀ ਤੌਰ 'ਤੇ ਵੀ ਟੀਚਰ ਟ੍ਰੇਨਿੰਗ ਦਿੱਤੀ ਗਈ । ਇਸੇ ਸਮੇਂ ਕੁੰਡਲਨੀ ਯੋਗਾ ਟੀਚਰਜ਼ ਐਸੋਸੀਏਸ਼ਨ ਦੀ ਆਪਣੀ ਵੈਬਸਾਈਟ ਹੈ, ਜਿਥੋਂ ਵੱਖ ਵੱਖ ਮੁਲਕਾਂ ਵਿਚ ਉਪਲਬਧ ਟੀਚਰਜ਼ ਦੀ ਸੂਚੀ ਵੀ ਦਿੱਤੀ ਗਈ ਹੈ ਤੇ ਕੋਰਸਾਂ ਬਾਰੇ ਵੀ ਜਾਣਕਾਰੀ ਹੈ । ਯੋਗਾ ਦੇ ਭਵਿੱਖ ਬਾਰੇ ਯੋਗੀ ਜੀ ਨੇ ਇਕ ਟਿੱਪਣੀ ਕੀਤੀ ਸੀ : ਆਉਣ ਵਾਲੇ ਸਮੇਂ ਵਿਚ ਯੋਗਾ ਦਾ ਹਰ ਰੂਪ ਫੈਲੇਗਾ । 2013 ਤੱਕ ਚਾਲੀ ਤੋਂ ਸੱਠ ਫੀਸਦੀ ਅਬਾਦੀ ਯੋਗਾ ਕਰ ਰਹੀ ਹੋਵੇਗੀ। ਲੋਕ ਇਹ ਦੇਖਣਗੇ ਕਿ ਜਿਹੜੇ ਲੋਕ ਯੋਗਾ ਕਰਦੇ ਹਨ, ਉਨ੍ਹਾਂ ਦੇ ਚਿਹਰਿਆਂ 'ਤੇ ਚਮਕ ਹੈ 'ਤੇ ਉਹ ਸੋਹਣੇ ਲੱਗਦੇ ਹਨ । ਉਹ ਸਾਂਤ ਹਨ । ਟਿਕਾਅ 'ਚ ਹਨ ਤੇ ਅੰਨਦ 'ਚ ਹਨ । ਦੁਨੀਆ ਇਸ ਗੱਲ ਨੂੰ ਮਾਨਤਾ ਦੇਵੇਗੀ ਕਿ ਯੋਗਾ ਭਾਈਚਾਰਾ ਸੁਹਿਰਦ ਹੈ, ਭਰੋਸੇਯੋਗ ਹੈ ਅਤੇ ਸੇਵਾ ਭਾਵਨਾ ਵਾਲਾ ਹੈ । ਯੋਗਾ ਦਾ ਭਵਿੱਖ ਵੀ ਸੁੰਦਰ, ਸੁਨਹਿਰਾ 'ਤੇ ਆਨੰਦਮਈ ਹੈ । ਆਉਣ ਵਾਲੇ ਸਾਲਾਂ 'ਚ ਤਕਨਾਲੋਜੀ, ਮਨੋਵਿਗਿਆਨ ਅਤੇ ਸਮਾਜ ਸਾਸ਼ਤਰ ਦੇ ਖੇਤਰ ਵਿਚ ਵੱਡੀਆਂ ਤਬਦੀਲੀਆਂ ਵਾਪਰਨਗੀਆਂ । ਸੂਚਨਾ ਯੁਗ ਦੇ ਇਸ ਅਰਾਜਕ ਮਾਹੌਲ 'ਚ ਲੋਕਾਂ ਨੂੰ ਆਪਣੀ ਰੋਜ਼ ਮਰ੍ਹਾ ਦੀ ਜ਼ਿੰਦਗੀ ਦਾ ਭਾਰ ਝੱਲਣਾ ਹੀ ਮੁਸ਼ਕਲ ਹੋ ਜਾਏਗਾ । ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਸਾਨੂੰ ਆਪਣੇ ਤਨ, ਮਨ ਅਤੇ ਆਤਮਾ ਨੂੰ ਸੁਰਬੱਧ ਕਰਨਾ ਹੋਏਗਾ । ਦੁਨੀਆ ਜਾਣੇਗੀ ਕਿ ਇਸ ਵਾਸਤੇ ਯੋਗਾ ਹੀ ਇਕ ਰਾਹ ਹੈ । ਇਸ ਪੁਰਾਤਨ ਸਾਇੰਸ ਨੇ ਪਹਿਲਾਂ ਵੀ ਮਨੁੱਖਤਾ ਨੂੰ ਬਚਾਇਆ ਹੈ, ਹੁਣ ਵੀ ਬਚਾ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਬਚਾਏਗੀ ।
ਸਿੱਖ ਧਰਮਾ ਇੰਟਰਨੈਸ਼ਨਲ
ਯੋਗੀ ਜੀ ਖੁਦ ਬੁਨਿਆਦੀ ਤੌਰ 'ਤੇ ਭਾਵੇਂ ਇਕ ਯੋਗਾ ਟੀਚਰ ਹੀ ਸਨ, ਪਰ ਉਨ੍ਹਾਂ ਦੀ ਆਪਣੀ ਸਿੱਖ ਜੀਵਨ ਜਾਚ ਦਾ ਪ੍ਰਭਾਵ ਉਨ੍ਹਾਂ ਦੇ ਵਿਦਿਆਰਥਅਾ ਤੇ ਵੀ ਪਿਆ ਤੇ ਇਸ ਪ੍ਰਭਾਵ ਸਦਕਾ ਉਨ੍ਹਾਂ ਵੀ ਸਿੱਖ ਜੀਵਨ ਜਾਚ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ । ਕੁਝ ਹੀ ਸਮੇਂ ਵਿਚ ਉਨ੍ਹਾਂ ਦੇ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਸੀ, ਜਿਹੜੇ ਸਿੱਖ ਜੀਵਨ ਜਾਚ ਨੂੰ ਅਪਣਾ ਚੁੱਕੇ ਸਨ । ਇਨ੍ਹਾਂ ਪੱਛਮੀ ਸਿੱਖਾਂ ਨੂੰ ਫੇਰ ਸਿੱਖ ਧਰਮ ਦੀ ਮਰਿਆਦਾ ਅਤੇ ਪਰੰਪਰਾਵਾਂ ਦੀ ਜਾਣਕਾਰੀ ਦੇਣ ਲਈ ਯੋਗੀ ਜੀ ਵਲੋਂ ਸਿੱਖ ਧਰਮ ਸੰਸਥਾਵਾਂ ਕਾਇਮ ਕੀਤੀਆਂ ਗਈਆਂ। 'ਸਿੱਖ ਧਰਮਾ ਇੰਟਰਨੇੈਸ਼ਨਲ' ਇਨ੍ਹਾਂ ਸਿੱਖਾਂ ਦੀ ਸੰਸਥਾ ਹੀ ਹੈ । ਉਨ੍ਹਾਂ ਨੇ ਆਪਣੇ ਆਪ ਨੂੰ ਭਾਈਚਾਰੇ ਦੇ ਤੌਰ 'ਤੇ ਗਠਤ ਕਰ ਲਿਆ ਹੈ । ਉਹ ਆਪਣੇ ਆਪ ਨੂੰ ਵਿਸ਼ਾਲ ਸਿੱਖ ਸਮਾਜ ਦਾ ਇਕ ਅਨਿੱਖੜਵਾਂ ਅੰਗ ਵੀ ਸਮਝਦੇ ਹਨ ਤੇ ਨਾਲੋ ਨਾਲ ਉਨ੍ਹਾਂ ਦੀ ਇਕ ਨਿਵੇਕਲੀ ਪਛਾਣ ਵੀ ਹੈ । ਸਿਖ ਧਰਮਾ ਇੰਟਰਨੈਸ਼ਨਲ ਕਿਉਂਕਿ ਬਹੁਤ ਵੱਡੀ ਸੰਪਤੀ ਨੂੰ ਵੀ ਕੰਟਰੋਲ ਕਰਦੀ ਹੈ, ਇਸ ਕਰਕੇ ਇਸ ਦੇ ਪ੍ਰਬੰਧ ਨੂੰ ਪਾਰਦਰਸ਼ੀ ਅਤੇ ਪੇਸ਼ਾਵਾਰਨਾ ਰੱਖਣ ਦੇ ਮਕਸਦ ਨਾਲ ਇਸ ਨੂੰ ਇਕ ਕਾਰਪੋਰੇਸ਼ਨ ਦੇ ਤੌਰ 'ਤੇ ਰਜਿਸਟਰਡ ਕਰ ਦਿੱਤਾ ਗਿਆ । ਜਿਸ ਨਾਲ ਇਸਦੇ ਸਮੁਚੇ ਪ੍ਰਸ਼ਾਸਨ ਅਤੇ ਵਿਤੀ ਪ੍ਰਬੰਧ ਦਾ ਇਕ ਨਿਯਮਤ ਢਾਂਚਾ ਬਣ ਗਿਆ । ਸਿੱਖ ਧਰਮ ਦਾ ਸੈਕਰੇਟੇਰੀਅਟ ਹੀ ਪਛੱਮੀ ਗੋਲਾਰਧ ਵਿਚ ਸਿੱਖ ਧਰਮ ਅਤੇ 3 ਐਚ ਓ ਦੇ ਸਮੁਚੇ ਅਪਰੇਸ਼ਨ ਦੀ ਦੇਖਰੇਖ ਕਰਦਾ ਰਿਹਾ ਹੈ । ਇਸ ਵਕਤ ਇਸ ਦਾ ਬਹੁਤ ਲੰਬਾ ਚੌੜਾ ਢਾਂਚਾ ਹੈ । ਖਾਲਸਾ ਕੌਂਸਲ ਇਨ੍ਹਾਂ ਸਿੱਖਾਂ ਦੀ ਸੁਪਰੀਮ ਗਵਰਨਿੰਗ ਬੌਡੀ ਹੈ, ਜਿਸ ਦੀਆਂ ਲਗਾਤਾਰ ਮੀਟਿੰਗਾਂ ਹੁੰਦੀਆਂ ਹਨ । ਇਸ ਦਾ ਗਠਨ 1974 ਵਿਚ ਕੀਤਾ ਗਿਆ ਅਤੇ ਇਸ ਦਾ ਮੁਖ ਦਫਤਰ ਐਸਪੇਨੌਲਾ ਵਿਚ ਸਥਾਪਿਤ ਕੀਤਾ ਗਿਆ । ਇਸ ਖਾਲਸਾ ਕੌਂਸਲ ਵਿਚ ਦੁਨੀਆ ਦੇ ਵੱਖ ਵੱਖ ਹਿੱਸਿਆਂ 'ਚੋਂ ਸਿੱਖ ਮਨਿਸਟਰਜ਼ ਲਏ ਗਏ ਸਨ । ਇਹ ਖਾਲਸਾ ਕੌਂਸਲ ਹੀ ਇਨ੍ਹਾਂ ਸਿੱਖਾਂ ਦੀ ਸਿਖਰਲੀ ਫੈਸਲਾ ਲਊ ਸੰਸਥਾ ਹੈ । ਖਾਲਸਾ ਕੌਂਸਲ ਵੀ ਸਮੇਂ ਦੇ ਨਾਲ ਇਕ ਵਿਸ਼ਾਲ ਢਾਂਚੇ ਵਾਲੀ ਸੰਸਥਾ ਬਣਦੀ ਗਈ । 1985 ਵਿਚ ਯੋਗੀ ਜੀ ਨੇ ਇਸ ਦੇ ਢਾਂਚੇ ਦਾ ਪ੍ਰਸਾਰ ਕਰ ਦਿੱਤਾ ਅਤੇ ਇਸ ਦੇ ਵਿਚ 100 ਦੇ ਕਰੀਬ ਮੈਂਬਰ ਲੈ ਲਏ । ਇਸ ਦੇ ਕਈ ਸੈਕਸ਼ਨ ਹਨ ਜਿਹੜੇ ਅਲੱਗ ਅਲੱਗ ਜ਼ਿੰਮੇਵਾਰੀਆਂ ਨਿਭਾਉਂਦੇ ਹਨ । ਹੈਡ ਟੈਬਲ ਵਿਚ ਚਾਂਸਲਰ ਔਫ ਦਾ ਸਿੱਖ ਧਰਮਾ, ਚੀਫ ਵਿਪ, ਪ੍ਰਿੰਮੀਪਲ ਰਿਕਾਰਡਰ ਅਤੇ ਖਾਲਸਾ ਕੌਂਸਲ ਦਾ ਹਰ ਦੋ ਸਾਲ ਬਾਅਦ ਚੁਣਿਆ ਜਾਂਦਾ ਚੇਅਰਮੈਨ ਹੁੰਦਾ ਹੈ । ਗਵਰਨਮੈਂਟ ਸੈਕਸ਼ਨ ਦਾ ਮੁਖੀ ਸੈਕਰੇਟਰੀ ਜਨਰਲ ਹੁੰਦਾ ਹੈ । ਹਾਊਸ ਦੇ ਵਿਚ ਦੁਨੀਆ ਦੇ ਅੱਲਗ ਅਲੱਗ ਹਿਸਿਆਂ ਵਿਚੋਂ ਮੈਂਬਰ ਲਏ ਜਾਂਦੇ ਹਨ ਜਿਹੜੇ ਆਪੋ ਆਪਣੇ ਇਲਾਕੇ ਦੀ ਸਿੱਖ ਸੰਗਤ ਅਤੇ ਖਾਲਸਾ ਕੌਂਸਲ ਵਿਚਕਾਰ ਇਕ ਪੁਲ ਦਾ ਕੰਮ ਕਰਦੇ ਹਨ । ਸਿੱਖ ਧਰਮ ਦੀ ਮਰਿਆਦਾ ਅਤੇ ਧਰਮ ਸਿਧਾਂਤਾਂ ਦੀ ਦੇਖ ਰੇਖ ਲਈ ਭਾਈ ਸਾਹਿਬ ਦਾ ਔਫਿਸ ਹੈ, ਜਿਸ ਵਿਚ 11 ਮੈਂਬਰ ਹੁੰਦੇ ਹਨ । ਸ੍ਰੀ ਸਿੰਘ ਸਾਹਿਬ ਹਰਿਭਜਨ ਸਿੰਘ ਖਾਲਸਾ ਯੋਗੀ ਜੀ ਦੇ ਨੁਮਾਇੰਦਿਆਂ ਵਜੋਂ ਇਸ ਵਿਚ ਇਕ ਕੌਂਸਲ ਔਫ ਨੌਮੀਨੀਜ਼ ਵੀ ਸੀ । ਇਸ ਤੋਂ ਬਿਨਾ ਬਾਅਦ ਵਿਚ ਕੁਝ ਹੋਰ ਸੈਕਸ਼ਨ ਵੀ ਖਾਲਸਾ ਕੌਂਸਲ ਦੇ ਢਾਂਚੇ ਵਿਚ ਜੋੜੇ ਗਏ । ਜਿਨ੍ਹਾਂ ਵਿਚ ਮੈਂਬਰਜ਼ ਇਨ ਟ੍ਰੇਨਿੰਗ ਦਾ ਇਕ 11 ਮੈਂਬਰੀ ਸੈਕਸ਼ਨ ਹੁੰਦਾ ਹੈ ਜਿਸ ਦੇ ਮੈਂਬਰ ਹਾਊਸ ਸੈਕਸ਼ਨ ਵਿਚ ਬੈਠਦੇ ਤਾਂ ਹਨ ਪਰ ਵੋਟਿੰਗ ਵਿਚ ਹਿੱਸਾ ਨਹੀਂ ਲੈ ਸਕਦੇ । ਨੌਜਵਾਨ ਤਬਕੇ ਦੀ ਅਵਾਜ਼ ਨੂੰ ਨੁਮਾਇੰਦਗੀ ਦੇਣ ਲਈ ਇਕ ਵਿਸ਼ੇਸ਼ ਯੂਥ ਸੈਕਸ਼ਨ ਹੈ । ਉਹ ਵੀ ਸਾਰੀਆਂ ਬਹਿਸਾਂ ਵਿਚ ਹਿੱਸਾ ਲੈਂਦੇ ਹਨ ਪਰ ਵੋਟਿੰਗ ਦਾ ਅਧਿਕਾਰ ਉਨ੍ਹਾਂ ਨੂੰ ਵੀ ਨਹੀਂ ਹੁੰਦਾ । 1986 ਵਿਚ ਮੁਖ ਖਾਲਸਾ ਕੌਂਸਲ ਦੇ ਪੈਟਰਨ ਤੇ ਹੀ ਯੂਰਪੀਅਨ ਖਾਲਸਾ ਕੌਂਸਲ ਬਣਾਈ ਗਈ ਜਿਹੜੀ ਕਿ ਯੂਰਪ ਵਿਚ ਸਿੱਖ ਧਰਮ ਦੇ ਕਾਰਜਾਂ ਦੀ ਦੇਖ ਰੇਖ ਕਰਦੀ ਹੈ ।
1991 ਵਿਚ ਖਾਲਸਾ ਕੌਂਸਲ ਵਲੋਂ ਇਕ ਬੋਰਡ ਔਫ ਟਰੱਸਟੀਜ਼ ਗਠਿਤ ਕੀਤਾ ਗਿਆ, ਜਿਸ ਦਾ ਕੰਮ ਯੂਥ ਨਾਲ ਸਬੰਧਤ ਮੁਦਿਆਂ ਨਾਲ ਨਜਿਠਣਾ ਸੀ । ਮੁਖੀਆ ਸਿੰਘ ਸਾਹਿਬ ਦਇਆ ਸਿੰਘ ਖਾਲਸਾ ਉਦੋਂ ਇਸ ਦੇ ਚੇਅਰਮੈਨ ਬਣਾਏ ਗਏ । ਬੋਰਡ ਔਫ ਟਰੱਸਟੀਜ਼ ਵਲੋਂ ਔਫਿਸ ਔਫ ਯੂਥ ਅਫੇਅਰਜ਼ ਦੀ ਦੇਖ ਰੇਖ ਹੇਠ ਕਈ ਤਰਾਂ ਦੇ ਨੌਜਵਾਨਾਂ ਅਤੇ ਬੱਚਿਆਂ ਨਾਲ ਸਬੰਧਤ ਪ੍ਰਾਜੈਕਟ ਚਲਾਏ ਜਾਂਦੇ ਹਨ । ਇਹ ਔਫਿਸ ਖਾਲਸਾ ਯੂਥ ਕੈਂਪ, ਫੌਰਨ ਐਜੂਕੇਸ਼ਨ ਪ੍ਰੋਗਰਾਮ ਅਤੇ ਹੋਰ ਕਾਰਜਾਂ ਦੀ ਨਿਗਰਾਨੀ ਕਰਦਾ ਹੈ । ਨੱਬੇ ਤੋਂ ਬਾਅਦ ਯੋਗੀ ਜੀ ਦੀ ਆਪਣੀ ਸਿਹਤ ਬਹੁਤ ਜ਼ਿਆਦਾ ਠੀਕ ਨਹੀਂ ਸੀ ਰਹਿੰਦੀ, ਇਸ ਕਰਕੇ ਉਨ੍ਹਾਂ ਸਿੱਖ ਧਰਮ ਦੀਆਂ ਬਹੁਤੀਆਂ ਜਿੰਮੇਵਾਰੀਆਂ ਖਾਲਸਾ ਕੌਂਸਲ ਦੇ ਸਿਰ ਹੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਵੇਲੇ ਇਹ ਸਵਾਲ ਵੀ ਉਠੱਣ ਲੱਗਿਆ ਸੀ ਕਿ ਯੋਗੀ ਜੀ ਤੋਂ ਬਾਅਦ ਸਿੱਖ ਧਰਮ ਦੀ ਅਗਵਾਈ ਕੌਣ ਕਰੇਗਾ । ਇਕ ਵਾਰ 10 ਨਵੰਬਰ 1991 ਵਿਚ ਕਿਸੇ ਨੇ ਯੋਗੀ ਜੀ ਨੂੰ ਇਹ ਸਵਾਲ ਵੀ ਕੀਤਾ ਕਿ ਤੁਹਾਡੇ ਮਗਰੋਂ ਸਿੱਖ ਧਰਮ ਦਾ ਕੀ ਹੋਵੇਗਾ । ਇਸ ਦੇ ਜਵਾਬ ਵਿਚ ਯੋਗੀ ਜੀ ਬੋਲੇ, ਉਹ ਉਨ੍ਹਾਂ ਦੀ ਸਮੁਚੀ ਸੋਚ ਦਾ ਸਾਰ ਪੇਸ਼ ਕਰਦਾ ਹੈ : ਜੋ ਮੇਰੇ ਮਨ ਵਿਚ ਜੋ ਹੈ, ਅੱਜ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹਾਂਗਾ । ਸਿਖ ਧਰਮ ਇਸ ਦੇ ਪਿਤਾ ਦਾ ਹੈ, ਗੁਰੂ ਗੋਬਿੰਦ ਸਿੰਘ ਦਾ । ਪਹਿਲਾਂ ਉਹ ਗੋਬਿੰਦ ਰਾਇ ਸਨ, ਬਾਅਦ ਵਿਚ ਉਨ੍ਹਾਂ ਨੂੰ
ਗੋਬਿੰਦ ਸਿੰਘ ਕਰ ਦਿੱਤਾ ਗਿਆ । ਇਹ ਕਰਾਮਾਤ ਹੈ । ਉਸ ਰੱਬੀ ਇਨਸਾਨ ਨੇ ਚਾਰ ਸਾਹਿਬਜ਼ਾਦੇ ਪੈਦਾ ਕੀਤੇ-ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਜਿਨਾਂ ਜ਼ਿੰਦਗੀ ਦਾ ਸਾਹਮਣਾ ਕੀਤਾ ਅਤੇ ਮੌਤ ਦੀ ਲਾੜੀ ਨਾਲ ਵਿਆਹ ਰਚਾਇਆ । ਬਿਨਾਂ ਕਿਸੇ ਭੈਅ ਦੇ । ਬਿਨਾਂ ਗੁਸੇ ਅਤੇ ਬਦਲੇ ਦੀ ਭਾਵਨਾ ਦੇ । ਫਰਜ਼ ਦੀ ਖੂਬਸੂਰਤੀ ਨੂੰ ਉਨ੍ਹਾਂ ਸਿਖਰ ਤੇ ਪਹੁੰਚਾ ਦਿੱਤਾ । ਸੋ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਜੋ ਕੁਝ ਵੀ ਵਾਪਰ ਰਿਹਾ ਹੈ, ਇਹ ਸਭ ਗੁਰੂ ਦੀ ਮਰਜ਼ੀ ਹੈ । ਇਹ ਸਭ ਕਾਸੇ ਦਾ ਪਿਤਾ, ਆਗੂ, ਮਾਲਕ ਅਤੇ ਗਾਈਡ ਗੁਰੂ ਗੋਬਿੰਦ ਸਿੰਘ ਹੈ । ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਦੇਹ ਖਾਲਸਾ ਹੈ । ਇਹ ਸਿਸਟਮ ਗੁਰੂ ਵਲੋਂ ਬਣਾਇਆ ਗਿਆ ਅਤੇ ਖਾਲਸਾ ਇਸ ਦੇ ਅਮਲ ਕਰ ਰਿਹਾ ਹੈ । ਇਸ ਕਰਕੇ ਕੋਈ ਭੈਅ ਨਾ ਰੱਖੋ, ਕਿਉਂਕਿ ਮੈਨੂੰ ਕੋਈ ਭੈਅ ਨਹੀਂ ਹੈ । ਮਨ ਵਿਚ ਕੋਈ ਗੰਢ ਵੀ ਨਾ ਬਣਾਓ, ਕਿਉਂਕਿ ਮੇਰੇ ਵੀ ਮਨ ਵਿਚ ਕੋਈ ਗੰਢ ਨਹੀਂ ਹੈ । ਲਹਿਰ ਵਗ ਰਹੀ ਹੈ ਅਤੇ ਸਮੁੰਦਰ ਸਾਡਾ ਸਵਾਗਤ ਕਰ ਰਿਹਾ ਹੈ । 1991 ਵਿਚ ਯੋਗੀ ਜੀ ਨੇ ਹਰ ਸਾਧ ਸੰਗਤ ਦੀ ਐਡਮਿਨਿਸਟਰੇਟਿਵ ਕੌਂਸਲ ਦਾ ਸੰਵਿਧਾਨ ਲਿਖਿਆ । ਇਹ ਸੰਗਤ ਮੈਨੇਜਮੈਂਟ ਦਾ ਇਕ ਬਲੂ ਪ੍ਰਿੰਟ ਸੀ । ਇਸ ਮੁਤਾਬਕ ਹਰ ਸੰਗਤ ਵਿਚ ਇਕ ਖਾਲਸਾ ਐਡਮਿਨਿਸਟਰੇਟਿਵ ਕੌਂਸਲ ਬਣਾਈ ਗਈ ਅਤੇ ਅੱਗੇ ਇਸ ਦੇ ਤਿੰਨ ਵਿੰਗ ਬਣਾਏ ਗਏ, ਜਿਨ੍ਹਾਂ ਦੇ ਨਾਂ ਚਾਰੇ ਸਾਹਿਬਜ਼ਾਦਿਆਂ ਦੇ ਨਾਂ ਤੇ ਰੱਖੇ ਗਏ । ਯੋਗੀ ਜੀ ਵਲੋਂ ਸਿੱਖ ਧਰਮ ਦਾ ਇਕ ਅਜਿਹਾ ਪ੍ਰਸਾਸ਼ਕੀ ਢਾਂਚਾ ਤਿਆਰ ਕੀਤਾ ਗਿਆ, ਜਿਸ ਨਾਲ ਇਸ ਦਾ ਸਮੁਚਾ ਪ੍ਰਬੰਧ ਲੋਕਤੰਤਰੀ ਤਰੀਕੇ ਨਾਲ ਚੱਲ ਸਕੇ ।
Subscribe to:
Post Comments (Atom)
No comments:
Post a Comment